My sheep listen My voice ਅਪਰੈਲ 10, 2015 ਯਿਸ਼ੁ ਦਾ ਪਵਿੱਤਰ ਵਚਨ

My sheep listen My voice
ਅਪਰੈਲ 10, 2015 ਯਿਸ਼ੁ ਦਾ ਪਵਿੱਤਰ ਵਚਨ
ਪੁੱਤਰ ਇਸ ਯੁਗ ਵਿੱਚ ਆਪਣੇ ਨਾਲ ਸੁਖਾਂਵੇ ਵਰਤਾਵ ਦੀ ਕਲਪਨਾ ਨਾ ਕਰੋ ਕਿਓੰਕੇ ਸੰਸਾਰ ਦੇ ਲੋਕੀਂ ਘਾਤਕ ਵਰਤਾਵ ਦੇ ਆਦੀ ਹਨ ਅਤੇ ਉਹ ਉਹੋ ਜਿਹਾ ਤੁਹਾਡੇ ਨਾਲ ਵਰਤਾਵ ਕਰਨਗੇ ਜਿਸਦੀ ਤੁਸੀਂ ਆਸ ਨਹੀਂ ਰੱਖਦੇ। ਜਦੋਂ ਤੁਹਾਡੇ ਨਾਲ ਕੋਈ ਵਧੀਕੀ ਕੀਤੀ ਜਾਵੇ ਉਸ ਉੱਤੇ ਦੁਖੀ ਨਾ ਹੋਵੋ ਬਲਕਿ ਉਸ ਨੂ ਮੇਰੀ ਮਹਿਮਾ ਵਿੱਚ ਰੰਗੇ ਜਾਣ ਦਾ ਇਕ ਕੀਮਤੀ ਮੌਕਾ ਸਮਝੋ। ਤੁਸੀਂ ਦੂਜੇ ਨੂੰ ਤੁਰੰਤ ਮਾਫ਼ ਕਰਨ ਦਾ ਅਨੁਭਵ ਕਰੋਗੇ। ਇਸ ਵਿੱਚ ਇੱਕ ਅਦਭੁਤ ਅਨੰਦੁ ਦੀ ਮਹਕ ਹੈ। ਆਪਣੀਆਂ ਲੜਾਈਆਂ ਨੂੰ ਖੁਦ ਨਜਿੱਠਣ ਦੇ ਯਤਨ ਨਾ ਕਰੋ। ਜੇਕਰ ਤੁਸੀਂ ਆਪਣੇ ਵਾਰੇ ਲੋਕਾਂ ਵਲੋਂ ਕੀਤੀਆਂ ਗਈਆਂ ਗੱਲਾਂ ਤੋਂ ਤੰਗ ਆ ਗਏ ਹੋ ਤੁਰੰਤ ਮੇਰੇ ਵਲ ਪਰਤੋ। ਆਪਣੀ ਨਜਰ ਮੇਰੇ ਉੱਪਰ ਟਿਕਾਓ ਕਿਓੰਕੇ ਮੇਰੀ ਸੋਚ ਤੁਹਾਡੇ ਵਾਰੇ ਕੀ ਹੈ ਉਹੀ ਮਹਤਵ ਰੱਖਦੀ ਹੈ।

ਜਦੋਂ ਤੁਸੀਂ ਮੇਰੇ ਵਲ ਤੱਕਦੇ ਹੋ ਅਤੇ ਮੇਰੀ ਨਿਗਾਹ ਵਿੱਚ ਖੁਦ ਨੂੰ ਜਾਣਨਾ ਚਾਹੁੰਦੇ ਹੋ ਸਦਾ ਯਾਦ ਰੱਖੋ ਕਿ ਤੁਸੀਂ ਮੇਰੇ ਵਲੋਂ ਮੇਰੀ ਪਵਿੱਤਰਤਾ ਵਿਚ ਢਕੇ ਗਏ ਹੋ ਇਸ ਲਈ ਤੁਸੀਂ ਪਵਿੱਤਰ ਹੋ। ਮੈਂ ਤੁਹਾਨੂ ਦੇਖਦਾ ਹਾਂ ਕਿ ਤੁਸੀਂ ਮਹਿਮਾ ਦੇ ਉਸ ਲਿਵਾਸ ਵਿੱਚ ਹੋ ਜਿਹੜਾ ਤੁਹਾਨੂ ਮੇਰੇ ਲਹੁ ਤੋਂ ਮਿਲਿਆ ਹੈ। ਇਹ ਤੁਹਾਡੇ ਲਈ ਅਨੰਤ ਕਾਲ ਦੇ ਜੀਵਨ ਦਾ ਮੁਫਤ ਦਾ ਤੋਹਫ਼ਾ ਹੈ। ਜਦੋਂ ਲੋਕੀਂ ਤੁਹਾਡੇ ਨਾਲ ਬੁਰਾ ਵਰਤਾਵ ਕਰਨ ਤਾਂ ਤੁਸੀਂ ਯਾਦ ਰੱਖੋ ਮੇਰਾ ਤੁਹਾਡੇ ਨਾਲ ਵਰਤਾਵ ਕੇਵਲ ਉਚਿੱਤ ਹੀ ਨਹੀਂ ਪਰ ਅਨੰਤ ਪਿਆਰ ਨਾਲ ਭਰਿਆ ਹੈ। ਮੇਰੇ ਰਾਹ ਸ਼ਾਂਤੀ ਅਤੇ ਪਿਆਰ ਨਾਲ ਸਜੋਏ ਹੋਏ ਹਨ। ਮੈਂ ਤੁਹਾਡੇ ਉੱਤੇ ਆਪਣੀ ਪਵਿੱਤਰ ਆਤਮਾ ਦਾ ਭਰਪੂਰ ਬਹਾਉ ਕਰਦਾ ਹਾਂ।

ਪੜੋ: ਕੁਲ੍ਸੀਆਂ 3:13, ਯ੍ਸ਼ਾਯਾਹ 61:10 ਅਫ੍ਸਿਆਂ ਨੂ 1:7-9, ਰੋਮੇਓ 5:5

Summary
ਅਪਰੈਲ 10, 2015 ਯਿਸ਼ੁ ਦਾ ਪਵਿੱਤਰ ਵਚਨ
Article Name
ਅਪਰੈਲ 10, 2015 ਯਿਸ਼ੁ ਦਾ ਪਵਿੱਤਰ ਵਚਨ
Description
ਪੁੱਤਰ ਇਸ ਯੁਗ ਵਿੱਚ ਆਪਣੇ ਨਾਲ ਸੁਖਾਂਵੇ ਵਰਤਾਵ ਦੀ ਕਲਪਨਾ ਨਾ ਕਰੋ ਕਿਓੰਕੇ ਸੰਸਾਰ ਦੇ ਲੋਕੀਂ ਘਾਤਕ ਵਰਤਾਵ ਦੇ ਆਦੀ ਹਨ ਅਤੇ ਉਹ ਉਹੋ ਜਿਹਾ ਤੁਹਾਡੇ ਨਾਲ ਵਰਤਾਵ ਕਰਨਗੇ ਜਿਸਦੀ ਤੁਸੀਂ ਆਸ ਨਹੀਂ ਰੱਖਦੇ। ਜਦੋਂ ਤੁਹਾਡੇ ਨਾਲ ਕੋਈ ਵਧੀਕੀ ਕੀਤੀ ਜਾਵੇ ਉਸ ਉੱਤੇ ਦੁਖੀ ਨਾ ਹੋਵੋ ਬਲਕਿ ਉਸ ਨੂ ਮੇਰੀ ਮਹਿਮਾ ਵਿੱਚ ਰੰਗੇ ਜਾਣ ਦਾ ਇਕ ਕੀਮਤੀ ਮੌਕਾ ਸਮਝੋ
Author

Leave a Reply

Your email address will not be published. Required fields are marked *