My sheep listen My voice ਅਪਰੈਲ 11, 2015 ਯਿਸ਼ੁ ਦਾ ਪਵਿੱਤਰ ਵਚਨ

ਅਪਰੈਲ 11, 2015 ਯਿਸ਼ੁ ਦਾ ਪਵਿੱਤਰ ਵਚਨ
ਪੁੱਤਰ ਮੇਰੀ ਹਜੂਰੀ ਵਿੱਚ ਬਣੇ ਰਹੋ ਤਾ ਕੇ ਮੇਰਾ ਚਾਨਣ ਤੁਹਾਡੀਆਂ ਸਰੀਰ ਦੀਆਂ ਨਸਾਂ ਨੂੰ ਡੂੰਘਿਆਈ ਤਕ ਛੂਵੇ। ਤੁਹਾਡੀ ਜੀਵਨ ਦੀ ਹਰ ਕਾਮਯਾਬੀ ਲਈ ਇਹ ਜਰੂਰੀ ਹੈ ਕਿ ਤੁਹਾਡਾ ਦਿਨ ਮੇਰੀ ਸੰਗਤ ਰਾਹੀਂ ਉਦੇ ਹੋਵੇ ਅਤੇ ਮੇਰੀ ਸੰਗਤ ਵਿੱਚ ਹੀ ਅਸਤ ਹੋਵੇ। ਇੱਕ ਚੰਗਾ ਖਿਡਾਰੀ ਜਿੱਤ ਹਾਸਲ ਕਰਨ ਲਈ ਸਦਾ ਆਪਣੇ ਆਪ ਨੂੰ ਮਨੋ ਤਿਆਰ ਕਰਦਾ ਹੈ ਅਤੇ ਉਸੇ ਅਨੁਸਾਰ ਅਭਿਆਸ ਕਰਦਾ ਹੈ। ਓਹ ਹਰ ਵੇਲੇ ਆਪਣੀ ਨਿਗਾਹ ਜਿੱਤ ਦੇ ਨਿਸ਼ਾਨੇ ਉੱਤੇ ਲਗਾਈ ਰੱਖਦਾ ਹੈ। ਠੀਕ ਇਸੇ ਤਰਾਂ ਤੁਹਾਡਾ ਦਿਨ ਦੇ ਉਦੇ ਹੋਣ ਤੋਂ ਮੇਰੀ ਹਜੂਰੀ ਵਿੱਚ ਬਣੇ ਰਹਿਣਾ ਤੁਹਾਨੂ ਦਿਨ ਭਰ ਲਈ ਜੀਵਨ ਸ਼ਕਤੀ ਦਿੰਦਾ ਹੈ।

ਮੈਂ ਜਾਣਦਾ ਹਾਂ ਕਿ ਅੱਜ ਦਾ ਦਿਨ ਤੁਹਾਡੇ ਲਈ ਕੀ ਬਖ਼ਸਿਸਾਂ ਲੈ ਕੇ ਆਵੇਗਾ। ਅੱਜ ਦੀਆਂ ਤੁਹਾਡੇ ਜੀਵਨ ਦੀਆਂ ਘਟਨਾਵਾਂ ਮੇਰੇ ਵਲੋਂ ਲੜੀਬਧ ਕੀਤੀਆਂ ਹੋਈਆਂ ਹਨ ਅਤੇ ਤੁਸੀਂ ਆਪਣੇ ਆਪ ਠੀਕ ਉਸੇ ਤਰਾਂ ਉਹਨਾ ਨੂੰ ਨਜਿੱਠੋਗੇ। ਜੇਕਰ ਤੁਸੀਂ ਅੱਜ ਦੇ ਦਿਨ ਦੀਆਂ ਘਟਨਾਵਾਂ ਨੂੰ ਠੀਕ ਤਰਾਂ ਨਜਿੱਠਣ ਲਈ ਪੂਰੀ ਤਰਾਂ ਯੋਗ ਨਹੀਂ ਹੋ ਤਾਂ ਤੁਸੀਂ ਥੱਕ ਅਤੇ ਹਾਰ ਜਾਵੋਗੇ। ਮੇਰੇ ਵਿੱਚ ਵਿਸ਼੍ਰਾਮ ਕਰੋ ਜਦੋਂ ਤੱਕ ਮੈਂ ਤੁਹਾਨੂ ਉਹਨਾ ਨੂੰ ਪੂਰੀਆਂ ਕਰਨ ਲਈ ਵਿਧੀ ਅਤੇ ਉਰਜਾ ਨਹੀਂ ਦੇ ਦਿੰਦਾ।

ਪੜੋ: ਅਫ੍ਸਿਆਂ ਨੂੰ 2:10, ਇਬਰਾਨੀਆਂ ਨੂੰ 12:3

Summary
ਅਪਰੈਲ 11, 2015 ਯਿਸ਼ੁ ਦਾ ਪਵਿੱਤਰ ਵਚਨ
Article Name
ਅਪਰੈਲ 11, 2015 ਯਿਸ਼ੁ ਦਾ ਪਵਿੱਤਰ ਵਚਨ
Description
ਪੁੱਤਰ ਮੇਰੀ ਹਜੂਰੀ ਵਿੱਚ ਬਣੇ ਰਹੋ ਤਾ ਕੇ ਮੇਰਾ ਚਾਨਣ ਤੁਹਾਡੀਆਂ ਸਰੀਰ ਦੀਆਂ ਨਸਾਂ ਨੂੰ ਡੂੰਘਿਆਈ ਤਕ ਛੂਵੇ। ਤੁਹਾਡੀ ਜੀਵਨ ਦੀ ਹਰ ਕਾਮਯਾਬੀ ਲਈ ਇਹ ਜਰੂਰੀ ਹੈ ਕਿ ਤੁਹਾਡਾ ਦਿਨ ਮੇਰੀ ਸੰਗਤ ਰਾਹੀਂ ਉਦੇ ਹੋਵੇ ਅਤੇ ਮੇਰੀ ਸੰਗਤ ਵਿੱਚ ਹੀ ਅਸਤ ਹੋਵੇ।
Author

Leave a Reply

Your email address will not be published. Required fields are marked *