ਪੁੱਤਰ ਅੱਜ ਦੇ ਦਿਨ ਤੁਸੀਂ ਮੇਰੇ ਨਾਲ ਨਾਲ ਸ਼ਾਂਤੀ ਨਾਲ ਚੱਲਦੇ ਰਹੋ। ਤੁਹਾਨੂ ਇਹ ਚਿੰਤਾ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਕਿਵੇਂ ਸਮੇ ਦਾ ਸਾਹਮਣਾ ਕਰ ਸਕਦੇ ਹੋ। ਤੁਹਾਨੂ ਲੋੜ ਹੈ ਕਿ ਅੱਜ ਦੇ ਦਿਨ ਨੂੰ ਆਮ ਦਿਨਾ ਵਾਂਗੂ ਹੀ ਕੇਵਲ ਇੱਕ ਦਿਨ ਮੰਨ ਕੇ ਜੀਉ। ਆਪਣੇ ਮਨ ਉੱਪਰ ਅਗਲਿਆਂ ਦਿਨਾਂ ਦੀ ਚਿੰਤਾ ਦਾ ਭਾਰ ਪਾਉਣ ਦੀ ਵਿਜਾਇ ਮੇਰੇ ਵਲ ਤੱਕੋ ਅਤੇ ਮੇਰਾ ਅੱਜ ਵਿੱਚ ਜਿਉਣ ਦਾ ਸੁਨੇਹਾ ਯਾਦ ਰੱਖੋ। ਇਹ ਇੱਕ ਸਿਖਿਆ ਦਾ ਮੌਕਾ ਹੈ ਕਿ ਕੇਵਲ ਆਪਣੇ ਚਰਵਾਹੇ ਉਪਰ ਪੂਰੀ ਤਰਾਂ ਨਿਰਭਰ ਕਰਨ ਦਾ ਅਭਿਆਸ ਕਰੋ। ਜਿੰਨੀਆਂ ਵਧ ਤੁਹਾਡੀਆਂ ਮੁਸ਼ਕਿਲਾਂ ਹੋਣਗੀਆਂ ਉੰਨੀ ਹੀ ਵਧ ਤੁਹਾਨੂ ਮੇਰੇ ਵਲੋਂ ਸਹਾਇਤਾ ਮਿਲੇਗੀ। ਤੁਸੀਂ ਮੇਰੇ ਵਲੋਂ ਆਪਣੇ ਚਰਵਾਹੇ ਉਪਰ ਨਿਰਭਰ ਕਰਨ ਲਈ ਸਾਜੇ ਗਏ ਹੋ। ਜਦੋਂ ਤੁਹਾਡੇ ਉਪਰ ਆਈਆਂ ਮੁਸੀਬਤਾਂ ਤੁਹਾਨੂ ਨੀਂਦ ਚੋਂ ਜਗਾਦੀਆਂ ਹਨ ਅਤੇ ਤੁਸੀਂ ਮੇਰੀ ਖੋਜ ਵਿੱਚ ਜੁਟ ਜਾਂਦੇ ਹੋ। ਆਪਣੇ ਆਪ ਨੂੰ ਸਦਾ ਮੇਰੇ ਉਪਰ ਨਿਰਭਰ ਹੋਣ ਦੇ ਆਦੀ ਬਣਾਓ।
ਜਦੋਂ ਤੁਸੀਂ ਨਹੀਂ ਜਾਣਦੇ ਕਿ ਕਿਸ ਰਾਹ ਤੇ ਚੱਲੋਗੇ ਥੋੜਾ ਰੁਕੋ ਅਤੇ ਮੇਰੀ ਸਹਾਇਤਾ ਲਈ ਮੇਰੇ ਵਲ ਤੱਕੋ। ਮੈਂ ਤੁਹਾਨੂ ਚਾਨਣ ਦਿਆਂਗਾ। ਯਾਦ ਰੱਖੋ “ਮੇਰਾ ਵਚਨ ਤੁਹਾਡੇ ਪੈਰਾਂ ਲਈ ਚਾਨਣ ਹੈ”। ਮੇਰੇ ਉਪਰ ਭਰੋਸਾ ਰੱਖੋ ਕਿ ਮੈਂ ਜੋ ਕਰ ਰਿਹਾ ਹਾਂ ਉਹ ਚੰਗਾ ਕਰ ਰਿਹਾ ਹਾਂ। ਮੇਰੀ ਅਗਵਾਈ ਨੂੰ ਕਬੂਲ ਕਰੋ ਅਤੇ ਮੇਰੇ ਪਿੱਛੇ ਚਲਦੇ ਰਹੋ। ਮੈ ਤੁਹਾਨੂ ਸ਼ਕਤੀ ਅਤੇ ਸ਼ਾਂਤੀ ਦਿਆਂਗਾ।
ਪੜੋ: ਕੂਚ ਦੀ ਪੋਥੀ 33:14 ਵਿਵਸਥਾ ਦੀ ਪੋਥੀ 33:25 ਇਬਰਾਨੀਆ ਨੂੰ 13:20-21 ਜ੍ਬੁਰ 29:11
Sadhu Yesudas
Watch Biblical Hindi Urdu Videos on Website & Join us for Evangelism
www.punjabichristianfellowship.org
