My sheep listen My voice ਅਪਰੈਲ 20, 2015 ਯਿਸ਼ੁ ਦਾ ਪਵਿੱਤਰ ਵਚਨ

ਪੁੱਤਰ ਆਪਣੇ ਔਖੇ ਸਮਿਆਂ ਦੀ ਸਰਾਹਨਾ ਕਰਨਾ ਸਿੱਖੋ। ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਉਹਨਾ ਤੋਂ ਉੱਪਰ ਉੱਠੋ ਅਤੇ ਮੇਰੇ ਨਾਲ ਸੰਗਤ ਕਰਨ ਦਾ ਅਭਿਆਸ ਕਰੋ। ਤੁਸੀਂ ਕਠਿਨ ਸਮਿਆਂ ਵਿੱਚੋਂ ਗੁਜਰਦੇ ਹੋਏ ਗਿਆਨਵਾਨ ਬਣੋ ਅਤੇ ਵਿਸ਼ਵਾਸ ਬਣਾਓ ਕਿ ਤੁਸੀਂ ਮੇਰੀ ਸੰਗਤ ਰਾਹੀਂ ਕੁਝ ਭੀ ਕਰਨ ਦੇ ਯੋਗ ਹੋ। ਇਸ ਗਿਆਨ ਦੇ ਤਿੰਨ ਹਿੱਸੇ ਹਨ। ਪਹਿਲਾ ਤੁਹਾਡੇ ਮੇਰੇ ਨਾਲ ਨਿਜੀ ਸੰਬੰਧ ਹੋਣਾ, ਦੂਜਾ ਪਵਿੱਤਰ ਬਾਈਬਲ ਦੇ ਬਖਸ਼ਿਸ਼ਾਂ ਵਾਲੇ ਵਚਨਾਂ ਦਾ ਗਿਆਨ ਪ੍ਰਾਪਤ ਕਰਨਾ ਅਤੇ ਤੀਜਾ ਆਪਣੇ ਔਖੇ ਸਮਿਆਂ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਗੁਰ ਸਿੱਖਣਾ।
ਪੁੱਤਰ ਆਪਣੇ ਗੁਜਰੇ ਹੋਏ ਜੀਵਨ ਉੱਤੇ ਇੱਕ ਨਜਰ ਮਾਰੋ ਅਤੇ ਦੇਖੋ ਕਿ ਤੁਹਾਡੇ ਔਖੇ ਸਮਿਆਂ ਵਿੱਚ ਮੈਂ ਤੁਹਾਡਾ ਕਿਸ ਤਰਾਂ ਸਾਥ ਦਿੱਤਾ। ਜੇਕਰ ਤੁਸੀਂ ਕਹੋ ਕਿ ਉਹ ਬੀਤੇ ਸਮਿਆਂ ਦੀ ਗੱਲ ਹੈ ਅਤੇ ਅੱਜ ਦੀਆਂ ਅਲਗ ਮੁਸ਼ਕਿਲਾਂ ਹਨ ਤਾਂ ਧਿਆਨ ਦਿਉ ਕਿ ਮੈਂ ਸਦਾ “ਮੈਂ ਹਾਂ” ਹਾਂ ਅਤੇ ਮੇਰੇ ਲਈ ਕਦੀ ਭੀ ਕੁਝ ਭੀ ਮੁਸ਼ਕਿਲ ਨਹੀਂ ਹੈ। ਤੁਹਾਡੇ ਹਾਲਾਤ ਸਮੇ ਸਮੇ ਤੇ ਬਦਲਦੇ ਹਨ ਪਰ ਮੈਂ ਆਦ ਤੋਂ ਅੰਤ ਤੱਕ ਸਰਵ ਸ਼ਕਤੀਮਾਨ ਹਾਂ। ਤੁਹਾਡੇ ਵਿਸ਼ਵਾਸ ਦਾ ਇੱਕੋ ਹੀ ਆਧਾਰ ਹੈ ਉਹ ਇਹ ਕਿ ਮੇਰੀ ਹਜੂਰੀ ਵਿੱਚ ਤੁਹਾਡੇ ਲਈ ਜੀਵਨ ਹੈ।
ਪੜੋ: ਯ੍ਸ਼ਾਯਾਹ 41:10 ਜ੍ਬੁਰ 102:27 ਰਸੂਲਾਂ ਦੇ ਕਰਤੱਬ 17:28
Sadhu Yesudas
Watch Biblical Hindi Videos on Website & Join us for Evangelism
www.punjabichristianfellowship.org

Summary
My sheep listen My voice ਅਪਰੈਲ 20, 2015 ਯਿਸ਼ੁ ਦਾ ਪਵਿੱਤਰ ਵਚਨ
Article Name
My sheep listen My voice ਅਪਰੈਲ 20, 2015 ਯਿਸ਼ੁ ਦਾ ਪਵਿੱਤਰ ਵਚਨ
Description
ਪੁੱਤਰ ਆਪਣੇ ਔਖੇ ਸਮਿਆਂ ਦੀ ਸਰਾਹਨਾ ਕਰਨਾ ਸਿੱਖੋ। ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਉਹਨਾ ਤੋਂ ਉੱਪਰ ਉੱਠੋ ਅਤੇ ਮੇਰੇ ਨਾਲ ਸੰਗਤ ਕਰਨ ਦਾ ਅਭਿਆਸ ਕਰੋ। ਤੁਸੀਂ ਕਠਿਨ ਸਮਿਆਂ ਵਿੱਚੋਂ ਗੁਜਰਦੇ ਹੋਏ ਗਿਆਨਵਾਨ ਬਣੋ ਅਤੇ ਵਿਸ਼ਵਾਸ ਬਣਾਓ ਕਿ ਤੁਸੀਂ ਮੇਰੀ ਸੰਗਤ ਰਾਹੀਂ ਕੁਝ ਭੀ ਕਰਨ ਦੇ ਯੋਗ ਹੋ।
Author

Leave a Reply

Your email address will not be published. Required fields are marked *