ਅਪਰੈਲ 09, 2015 ਯਿਸ਼ੁ ਦਾ ਪਵਿੱਤਰ ਵਚਨ

ਪੁੱਤਰ ਜਿਵੇਂ ਜਿਵੇਂ ਤੁਸੀਂ ਮੇਰੀ ਹਜੂਰੀ  ਵਿੱਚ ਰਹਿਣਾ ਸਿੱਖਦੇ ਹੋ ਤੁਹਾਨੂ ਮੇਰਾ ਮਹਿਮਾ ਦਾ ਚਾਨਣ ਠੀਕ ਰਸਤਿਆਂ ਦੀ ਚੋਣ ਕਰਨਾ ਸਿਖਾ ਦਿੰਦਾ ਹੈ। ਤੁਸੀਂ ਫਿਰ ਭਟਕਣ ਵਿੱਚ ਪੈਣ ਤੋਂ ਬਚ ਜਾਂਦੇ ਹੋ। ਮੇਰੀ ਸੰਗਤ ਵਿੱਚ ਰਹਿਣ ਦਾ ਇਹ ਇੱਕ ਵਿਵਹਾਰਿਕ ਲਾਭ ਹੈ। ਤੁਸੀਂ ਹਰ ਫਿਕਰ ਅਤੇ ਚਿੰਤਾ ਤੋਂ ਮੁਕਤ ਹੋ ਜਾਂਦੇ ਹੋ ਕਿ ਅੱਗੇ ਰਾਹ ਕਿਹੋ ਜਿਹਾ ਹੋਵੇਗਾ ਅਤੇ ਅੱਗੇ ਕਿਸ ਤਰਾਂ ਦੀਆਂ ਔਕੜਾਂ ਆਉਣ ਵਾਲੀਆਂ ਹਨ। ਤੁਹਾਡੀਆਂ ਅੱਖਾਂ ਲਗਾਤਾਰ ਮੇਰੇ ਉੱਪਰ ਟਿਕੀਆਂ ਰਹਿੰਦੀਆਂ ਹਨ ਅਤੇ ਤੁਸੀਂ ਮੇਰੇ ਨਾਲ ਜੁੜੇ ਰਹਿੰਦੇ ਹੋ। ਜਦੋਂ ਭੀ ਕੋਈ ਚੁਣਾਵਟ ਦਾ ਸਮਾ ਆਉਂਦਾ ਹੈ, ਮੈਂ ਤੁਹਾਨੂ ਸਿੱਧੇ ਰਾਹ ਤੇ ਲੈ ਜਾਂਦਾਂ ਹਾਂ। ਹਰ ਵੇਲੇ ਮੈਂ ਤੁਹਾਡੀ ਅਗਵਾਈ ਕਰਦਾ ਹਾਂ।

ਬਹੁਤ ਸਾਰੇ ਲੋਕ ਆਪਣੀਆ ਯੋਜਨਾਵਾਂ ਬਣਾਉਣ ਵਿੱਚ ਇੰਨੇ ਵਿਅਸਥ ਰਹਿੰਦੇ ਹਨ ਕਿ ਉਹਨਾ ਨੂ ਮੇਰੀ ਵਲ ਤੱਕਣ ਦਾ ਸਮਾ ਹੀ ਨਹੀਂ ਮਿਲਦਾ ਅਤੇ ਉਹਨਾ ਦੀਆਂ ਨਿਜੀ ਯੋਜਨਾਵਾਂ ਸਦਾ ਅਸਫਲ ਹੋ ਜਾਂਦੀਆਂ ਹਨ। ਜਿਹੜੇ ਲੋਕ ਇਹੋ ਜਿਹਾ ਜੀਵਨ ਜਿਉਂਦੇ ਹਨ ਉਹਨਾ ਦੇ ਜੀਵਨ ਵਿੱਚ ਕਦੀ ਭੀ ਅਨੰਦੁ ਦਾ ਅਨੁਭਵ ਨਹੀਂ ਹੁੰਦਾ। ਉਹਨਾ ਦਾ ਜੀਵਨ ਇਸ ਤਰਾਂ ਦਾ ਹੁੰਦਾ ਹੈ ਜਿਵੇਂ ਕੋਈ ਨੀਂਦ ਵਿੱਚ ਚਲਦਾ ਫਿਰਦਾ ਹੋਵੇ।

ਮੈਂ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹਾਂ। ਮੇਰੀਆਂ ਸੋਚਾਂ ਅਤੇ ਮੇਰੇ ਰਾਹ ਤੁਹਾਥੋਂ ਵੱਖਰੇ ਅਤੇ ਉੱਚੇ ਹਨ। ਮੈਂ ਤੁਹਾਨੂ ਕਦੀ ਭੀ ਘੁੱਮਣ ਘੇਰੀਆਂ ਵਿੱਚ ਨਹੀਂ ਪੈਣ ਦਿੰਦਾ। ਮੈਂ ਤੁਹਾਨੂ ਜੀਵਨ ਦੇ ਨਵੇਂ ਨਵੇਂ ਰੋਚਕ ਪੱਖ ਦਸਦਾ ਹਾਂ ਅਤੇ ਉਹਨਾ ਉੱਤੇ ਤੁਹਾਡੀ ਅਗਵਾਈ ਕਰਦਾ ਹਾਂ। ਮੈਂ ਤੁਹਾਨੂ ਜੀਵਨ ਦੇ ਉਹ ਰਹੱਸ ਦਸਦਾ ਹਾਂ ਜਿਹਨਾ ਵਾਰੇ ਤੁਸੀਂ ਸੋਚ ਨਹੀਂ ਸਕਦੇ। ਮੇਰੇ ਸੰਗਤ ਵਿੱਚ ਚੱਲੋ। ਆਓ ਮੇਰੇ ਪਿੱਛੇ ਚੱਲੋ। ਮੈਂ ਤੁਹਾਡਾ ਚਰਵਾਹਾ ਹਾਂ।

ਪੜੋ: ਜ੍ਬੁਰ 32:8, ਉਤਪਤੀ 1:1

Sadhu Yesudas

https://www.facebook.com/sadhuyesudas

“FREE PASTOR COURSES” in Punjabi. languages please Register yourself visiting our website

http://www.cross.tv/blog/50441

Summary
ਅਪਰੈਲ 09, 2015 ਯਿਸ਼ੁ ਦਾ ਪਵਿੱਤਰ ਵਚਨ
Article Name
ਅਪਰੈਲ 09, 2015 ਯਿਸ਼ੁ ਦਾ ਪਵਿੱਤਰ ਵਚਨ
Description
ਪੁੱਤਰ ਜਿਵੇਂ ਜਿਵੇਂ ਤੁਸੀਂ ਮੇਰੀ ਹਜੂਰੀ ਵਿੱਚ ਰਹਿਣਾ ਸਿੱਖਦੇ ਹੋ ਤੁਹਾਨੂ ਮੇਰਾ ਮਹਿਮਾ ਦਾ ਚਾਨਣ ਠੀਕ ਰਸਤਿਆਂ ਦੀ ਚੋਣ ਕਰਨਾ ਸਿਖਾ ਦਿੰਦਾ ਹੈ। ਤੁਸੀਂ ਫਿਰ ਭਟਕਣ ਵਿੱਚ ਪੈਣ ਤੋਂ ਬਚ ਜਾਂਦੇ ਹੋ। ਮੇਰੀ ਸੰਗਤ ਵਿੱਚ ਰਹਿਣ ਦਾ ਇਹ ਇੱਕ ਵਿਵਹਾਰਿਕ ਲਾਭ ਹੈ।
Author

Leave a Reply

Your email address will not be published. Required fields are marked *